ਵਤਨ-ਫੇਰੀ
ਪਰਵਾਸ ਹਮੇਸ਼ਾ ਬੇਬਸੀ ਅਤੇ ਮਜਬੂਰੀ ਵਿੱਚੋਂ ਹੀ ਜਨਮਦਾ ਹੈ । ਜਦੋਂ ਆਪਣੇ ਦੇਸ਼ ਵਿੱਚ ਲਿਆਕਤ ਅਨੁਸਾਰ ਰੁਜ਼ਗਾਰ ਅਤੇ ਮਾਣ ਇੱਜ਼ਤ ਨਹੀਂ ਮਿਲਦਾ ਤਾਂ ਲੋਕ ਦੂਸਰੇ ਮੁਲਕਾਂ ਦਾ ਰੁਖ਼ ਕਰਦੇ ਹਨ । ਫਿਰ ਵੀ ਮਨੁੱਖੀ ਮਨ ਵਿੱਚ ਆਪਣੀ ਮਿੱਟੀ ਦੀ ਖ਼ੁਸ਼ਬੋ ਹਮੇਸ਼ਾ ਬਣੀ ਰਹਿੰਦੀ ਹੈ 'ਤੇ ਆਦਮੀ ਆਪਣੀ ਜਨਮ ਭੋਇਂ ਵੱਲ ਜਾਣ ਲਈ ਹਮੇਸ਼ਾ ਤਾਂਘਦਾ ਰਹਿੰਦਾ ਹੈ ।
ਪਰ ਤ੍ਰਾਸਦੀ ਵੇਖੋ ਹੁਣ ਆਪਣਾ ਮੁਲਕ ਵੀ ਜਾ ਕੇ ਆਪਣਾ ਨਹੀਂ ਲਗਦਾ । ਉੱਥੇ ਜਾ ਕੇ ਵੇਖੀਦਾ ਕਿ ਸਾਰਾ ਕੁਝ ਬਦਲ ਗਿਆ ਹੈ । ਭਾਵੇਂ ਕਿ ਸਮੇਂ ਅਨੁਸਾਰ ਸਾਰਾ ਕੁਝ ਬਦਲਨਾ ਸੁਭਾਵਿਕ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਪਰਦੇਸੀ ਮਨ ਸਾਰਾ ਕੁਛ ਉਹੋ ਜਿਹਾ ਹੀ ਵੇਖਣਾ ਲੋਚਦਾ ਹੈ ਜਿਹੋ ਜਿਹਾ ਉਹ ਛੱਡ ਕੇ ਆਇਆ ਸੀ ।
ਜਦ ਮੈਂ ਦਸ ਕੁ ਸਾਲ ਬਾਅਦ ਪਹਿਲੀ ਵਾਰ ਕੈਨੇਡਾ ਤੋਂ ਭਾਰਤ ਗਿਆ ਤਾਂ ਮੇਰੇ ਪਿਤਾ ਜੀ ਨੇ ਪੁਰਾਣਾ ਘਰ ਢਾਹ ਕੇ ਨਵੇਂ ਮਕਾਨ ਬਣਾ ਲਏ ਸਨ । ਸ਼ਾਇਦ ਉਨ੍ਹਾਂ ਨੂੰ ਫ਼ਿਕਰ ਸੀ ਕਿ ਜੇ ਘਰ ਸਾਰੀਆਂ ਸਹੂਲਤਾਂ ਨਾਲ ਲੈਸ ਨਾ ਹੋਇਆ ਤਾਂ ਮੇਰੇ ਬੇਟੇ ਦਾ ਕੈਨੇਡੀਅਨ ਪਰਿਵਾਰ ਏਥੇ ਆ ਕੇ ਕਿੱਦਾਂ ਰਹੇਗਾ । ਸ਼ਾਇਦ ਉਨ੍ਹਾਂ ਦੀ ਫ਼ਿਕਰ ਵਾਜਬ ਵੀ ਸੀ ।
No comments:
Post a Comment