Tuesday, 10 January 2017

ਨੇੜਲੇ ਤਾਂ ਜਾਣ ਲੈਂਦੇ




ਨੇੜਲੇ ਤਾਂ ਜਾਣ ਲੈਂਦੇ, ਦੂਰਲੇ ਅਣਜਾਣ ਹੁੰਦੇ ।
ਫ਼ਾਸਲੇ ਤੋਂ ਇਹ ਬੁਰੇ ਲੋਕੀ ਨਹੀਂ ਪਹਿਚਾਣ ਹੁੰਦੇ ।

ਡੁੱਬਦਿਆਂ ਨੂੰ ਕੱਢਣੇ ਦਾ, ਬਹੁਤ ਕਰਦੇ ਜੋ ਦਿਖਾਵਾ, 
ਡੋਬਣੇ ਦਾ ਹੀ ਅਸਲ ਵਿੱਚ ਲਾ ਰਹੇ ਉਹ ਦਾ ਤਾਣ ਹੁੰਦੇ ।

ਪਿੱਠ ਉੱਤੇ ਜ਼ਖਮ ਲੈ ਕੇ,  ਛੱਡਦੇ ਨੇ ਰਣ ਭਗੌੜੇ,
ਯੋਧਿਆਂ ਦੇ ਐਨ ਸੀਨੇ ਵਿੱਚ ਲੱਗਦੇ ਬਾਣ ਹੁੰਦੇ । 

ਦੋਸਤੀ ਦਾ ਦਮ ਵੀ ਭਰਦੇ, ਆਖਦੇ ਉਹ ਆਪਣਾ ਵੀ,
ਪਿੱਠ ਪਿੱਛੇ ਫੇਰ ਮੇਰੀ ਕਰ ਰਹੇ ਪੁਣ-ਛਾਣ ਹੁੰਦੇ ।

ਤੋੜ ਕੇ ਵਾਅਦਾ ਉਹ ਅਪਣਾ ਖਾਹ-ਮਖਾਹ ਇਤਰਾ ਰਹੇ ਨੇ,
ਬਹੁਤ ਦੇਖੇ ਨੇ ਅਸੀਂ ਵੀ ਵਾਅਦਿਆਂ ਦੇ ਘਾਣ ਹੁੰਦੇ  ।


No comments:

Post a Comment