Contact Us


ਸਰ੍ਹੀ ਕੈਨੇਡਾ

ਦੋਸਤੋ ਹਰਦਮਨ ਸਿੰਘ ਦਿਲਬਰ ਨੂਰਪੁਰੀ ਸਾਹਿਤਕ ਅਵਾਰਡ ਭਾਰਤ ਵਿੱਚ ਕਿਸੇ ਬਿਹਤਰੀਨ ਸ਼ਾਇਰ ਜਾਂ ਕਾਵਿ ਸੰਗ੍ਰਹਿ ਨੂੰ ਪ੍ਰਦਾਨ ਕੀਤਾ ਜਾਂਦਾ ਹੈ । ਇਹ ਅਵਾਰਡ ਸ੍ਰੀ ਨੂਰਪੁਰੀ ਜੀ ਦੇ ਪਰਿਵਾਰ ਵੱਲੋਂ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਹੀ ਇਹ ਚੋਣ ਕਰਦੇ ਹਨ ਕਿ ਅਵਾਰਡ ਕਿਸ ਨੂੰ ਦਿੱਤਾ ਜਾਵੇ ।


ਸਾਲ 2017 ਤੋਂ ਇਹ ਅਵਾਰਡ ਕੈਨੇਡਾ ਵਿੱਚ ਵੀ ਸ਼ੁਰੂ ਕੀਤਾ ਜਾ ਰਿਹਾ ਹੈ । ਇਸ ਵਿੱਚ ਗਿਆਰਾਂ ਸੌ ਡਾਲਰ ਦੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਜਾਂਦੇ ਹਨ । ਮੈਨੂੰ ਇਹ ਜਾਣਕਾਰੀ ਸਾਂਝਿਆਂ ਕਰਦਿਆਂ ਬਹੁਤ ਖ਼ੁਸ਼ੀ ਹੋ ਰਹੀ ਕਿ ਪਹਿਲਾ ਅਵਾਰਡ ਉਸਤਾਦ ਗ਼ਜ਼ਲਗੋ ਸ਼੍ਰੀ ਕ੍ਰਿਸ਼ਨ ਭਨੋਟ ਜੀ ਨੂੰ ਦਿੱਤਾ ਜਾ ਰਿਹਾ ਹੈ ।

No comments:

Post a Comment